ਫਾਜ਼ਿਲਕਾ ਪੁਲਿਸ ਨੇ ਕਤਲ ਦੇ ਕੇਸ ਨੂੰ ਸਿਰਫ ਡੇਢ ਘੰਟੇ ਦੇ ਵਿਚ ਸੁਲਝਾਇਆ, ਤਿੰਨੋ ਦੋਸ਼ੀ ਕੀਤੇ ਗ੍ਰਿਫ਼ਤਾਰ

Jun 13, 2025 - 17:29
Jun 13, 2025 - 18:50
ਫਾਜ਼ਿਲਕਾ ਪੁਲਿਸ ਨੇ ਕਤਲ ਦੇ ਕੇਸ ਨੂੰ ਸਿਰਫ ਡੇਢ ਘੰਟੇ ਦੇ ਵਿਚ ਸੁਲਝਾਇਆ, ਤਿੰਨੋ ਦੋਸ਼ੀ ਕੀਤੇ ਗ੍ਰਿਫ਼ਤਾਰ

ਫਾਜਿਲਕਾ, 13 ਜੂਨ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਅੱਜ ਥਾਣਾ ਸਿਟੀ-1 ਅਬੋਹਰ ਵਿਖੇ ਦੁਪਹਿਰ ਦੇ ਵਕਤ ਅਬੋਹਰ ਪੁਲਿਸ ਨੂੰ ਇਤਲਾਹ ਮਿਲੀ ਕੇ ਇੱਕ ਵਿਅਕਤੀ ਦਾ ਕਤਲ ਹੋ ਗਿਆ ਹੈ। ਜਿਸ ਤੇ ਅਬੋਹਰ ਪੁਲਿਸ ਨੇ ਮੁਸਤੈਦੀ ਨਾਲ ਤਫਤੀਸ਼ ਕਰਦੇ ਹੋਏ ਕਤਲ ਦੇ ਕੇਸ ਨੂੰ ਸਿਰਫ ਡੇਢ ਘੰਟੇ ਦੇ ਵਿਚ ਹੀ ਸੁਲਝਾ ਦਿੱਤਾ ਗਿਆ ਅਤੇ ਬਾਕਾਇਦਾ, ਤਿੰਨੋ ਦੋਸ਼ੀ ਵੀ ਗ੍ਰਿਫ਼ਤਾਰ ਕਰ ਲਏ ਗਏ।

ਸ੍ਰੀ ਗੌਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਸ੍ਰੀ ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਫਿਰੋਜਪੁਰ ਰੇਂਜ, ਫਿਰੋਜਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਗੁਰਮੀਤ ਸਿੰਘ ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਜੀ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਜਿਲ੍ਹੇ ਨੂੰ ਕਿਸੇ ਵੀ ਤਰ੍ਹਾਂ ਦੇ ਜੁਰਮ ਤੋ ਰਹਿਤ ਬਣਾਉਣ ਲਈ ਅਤੇ ਕਿਸੇ ਵੀ ਦੋਸ਼ੀ ਨੂੰ ਉਸਦੇ ਅੰਜਾਮ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

ਥਾਣਾ ਸਿਟੀ-1 ਅਬੋਹਰ ਵਿਖੇ ਦੁਪਹਿਰ ਵਕਤ ਕਰੀਬ 1:23 ਵਜੇ ਇਤਲਾਹ ਮਿਲੀ ਸੀ ਕਿ ਕੁਲਦੀਪ ਸਿੰਘ ਉਰਫ ਦੀਪੂ ਪੁੱਤਰ ਜੀਤ ਸਿੰਘ ਵਾਸੀ ਗਲੀ ਨੰਬਰ 2/3 ਜੰਮੂ ਬਸਤੀ ਅਬੋਹਰ ਦਾ ਕਤਲ ਹੋ ਗਿਆ ਹੈ। ਪੁਲਿਸ ਵਲੋਂ ਤਫਤੀਸ਼ ਕਰਨ ਤੇ ਸਾਹਮਣੇ ਆਇਆ ਕੇ ਕੁਲਦੀਪ ਸਿੰਘ ਦਾ ਵਿਆਹ 14 ਸਾਲ ਪਹਿਲਾਂ ਸ਼ਿਮਲਾ ਰਾਣੀ ਪੁੱਤਰੀ ਕੁੰਦਨ ਸਿੰਘ ਵਾਸੀ ਟਾਹਲੀ ਵਾਲਾ ਨੇੜੇ ਘੁਬਾਇਆ ਨਾਲ ਹੋਈ ਸੀ, ਜਿੰਨ੍ਹਾਂ ਦੇ 2 ਬੱਚੇ ਹਨ। ਸ਼ਿਮਲਾ ਰਾਣੀ ਦਾ ਰਾਮ ਸਿੰਘ ਉਰਫ ਰਾਮੂ ਵਾਸੀ ਚੱਕ ਰਾਧੇ ਵਾਲਾ ਨਾਲ ਨਾਜਾਇਜ਼ ਸਬੰਧ ਸੀ, ਜਿਸ ਕਰਕੇ ਅਕਸਰ ਹੀ ਘਰ ਵਿਚ ਦੋਨਾਂ ਪਤੀ ਪਤਨੀ ਦਾ ਆਪਸ ਵਿਚ ਲੜ੍ਹਾਈ ਝਗੜ੍ਹਾ ਰਹਿੰਦਾ ਸੀ।

ਮਿਤੀ 12 ਜੂਨ ਰਾਤ ਵਕਤ ਕਰੀਬ 8 ਵਜੇ ਕੁਲਦੀਪ ਸਿੰਘ ਆਪਣੀ ਮਾਤਾ ਸੰਤੋ ਬਾਈ ਨੂੰ ਇਹ ਕਹਿ ਕੇ ਗਿਆ ਸੀ ਕਿ ਉਹ ਕੰਮਕਾਰ ਲਈ ਸ਼ਹਿਰ ਜਾ ਰਿਹਾ ਹੈ, ਪਰੰਤੂ ਰਾਤ ਤੱਕ ਘਰ ਵਾਪਸ ਨਾ ਆਇਆ। ਜਿਸਦੀ ਲਾਸ਼ ਮਿਤੀ 13 ਜੂਨ ਨੂੰ ਗੁਰੂ ਕ੍ਰਿਪਾ ਆਸ਼ਰਮ ਦੇ ਨਜ਼ਦੀਕ ਸਾਹਮਣੇ ਗਲੀ ਵਿਚ ਪਈ ਮਿਲੀ ਸੀ। ਮ੍ਰਿਤਕ ਦੀ ਮਾਤਾ ਸੰਤੋ ਬਾਈ ਦੇ ਬਿਆਨ ਤੇ ਸ਼ਿਮਲਾ ਰਾਣੀ ਪਤਨੀ ਕੁਲਦੀਪ ਸਿੰਘ ਉਰਫ ਦੀਪੂ (ਮ੍ਰਿਤਕ) ਵਾਸੀ ਗਲੀ ਨੰਬਰ 3, ਜੰਮੂ ਬਸਤੀ ਅਤੇ ਰਾਮ ਕੁਮਾਰ ਉਰਫ ਰਾਮੂ ਪੁੱਤਰ ਹਰੀ ਚੰਦ ਵਾਸੀ ਚੱਕ ਰਾਧੇ ਵਾਲਾ ਦੇ ਖਿਲਾਫ ਮੁਕੱਦਮਾਂ ਦਰਜ ਹੋਇਆ।

ਮੁਕੱਦਮੇ ਦੀ ਤਫਤੀਸ਼ ਦੌਰਾਨ ਇੰਸਪੈਕਟਰ ਮਨਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਅਬੋਹਰ ਨੇ ਬਹੁਤ ਹੀ ਤਕਨੀਕੀ ਢੰਗ ਨਾਲ ਮੁਕੱਦਮਾਂ ਦੇ ਦੋਨੋ ਦੋਸ਼ੀਆਨ ਸ਼ਿਮਲਾ ਰਾਣੀ ਅਤੇ ਰਾਮ ਕੁਮਾਰ ਉਰਫ ਰਾਮੂ ਨੂੰ 1-1/2 (ਡੇਢ) ਘੰਟੇ ਦੇ ਵਿਚ-ਵਿਚ ਟ੍ਰੇਸ ਕਰਕੇ ਗ੍ਰਿਫਤਾਰ ਕਰ ਲਿਆ ਹੈ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸ਼ਿਮਲਾ ਰਾਣੀ ਅਤੇ ਰਾਮ ਕੁਮਾਰ ਉਰਫ ਰਾਮੂ ਨੇ ਸਾਜ਼ਿਸ਼ ਤਹਿਤ ਰਿੰਕੂ ਉਰਫ ਕਾਲੂ ਪੁੱਤਰ ਰਮੇਸ਼ਵਰ ਵਾਸੀ ਬੁਰਜ ਮੁਹਾਰ ਨਾਲ ਮਿਲ ਕੇ ਕੁਲਦੀਪ ਸਿੰਘ ਦਾ ਕਤਲ ਕੀਤਾ ਹੈ। ਰਿੰਕੂ ਉਰਫ ਕਾਲੂ ਨੂੰ ਵੀ ਮੁਕੱਦਮਾਂ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ।

ਫਾਜ਼ਿਲਕਾ ਪੁਲਿਸ ਨੇ ਇਕ ਕਤਲ ਦੇ ਕੇਸ ਵਿਚ ਬੜੀ ਹੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾਈ ਹੈ ਅਤੇ ਸਾਰੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਆਮ ਪਬਲਿਕ ਨੂੰ ਭਰੋਸਾ ਦਿਵਾਇਆ ਹੈ ਕਿ ਕਿਸੇ ਵੀ ਮੁਜਰਿਮ ਨੂੰ ਬਖਸ਼ਿਆ ਨਹੀ ਜਾਵੇਗਾ ਅਤੇ ਉਸ ਮੁਜਰਿਮ ਵੱਲੋ ਕੀਤੇ ਜੁਰਮ ਲਈ ਵੱਧ ਤੋ ਵੱਧ ਸਜ਼ਾ ਦੇ ਅੰਜਾਮ ਤੱਕ ਪਹੁੰਚਾਇਆ ਜਾਵੇਗਾ। ਮੁਕੱਦਮਾਂ ਦੀ ਤਫਤੀਸ਼ ਜਾਰੀ ਹੈ। ਪੁਲਿਸ ਵਲੋਂ ਮੁਕੱਦਮਾ ਨੰਬਰ 138 ਮਿਤੀ 13-06-2025 ਜੁਰਮ103,61(2), 351(3), 3(5) ਬੀ.ਐਨ.ਐਸ. ਐਕਟ ਥਾਣਾ ਸਿਟੀ-1 ਅਬੋਹਰ, ਬਰਖਿਲਾਫ ਸ਼ਿਮਲਾ ਰਾਣੀ ਪਤਨੀ ਕੁਲਦੀਪ ਸਿੰਘ ਉਰਫ ਦੀਪੂ (ਮ੍ਰਿਤਕ) ਵਾਸੀ ਗਲੀ ਨੰਬਰ 03, ਜੰਮੂ ਬਸਤੀ ਥਾਣਾ  ਸਿਟੀ-1 ਅਬੋਹਰ, ਰਾਮ ਕੁਮਾਰ ਉਰਫ ਰਾਮੂ ਪੁੱਤਰ ਹਰੀ ਚੰਦ ਵਾਸੀ ਚੱਕ ਰਾਧੇ ਵਾਲਾ ਥਾਣਾ ਬਹਾਵਵਾਲਾ ਅਤੇ ਰਿੰਕੂ ਉਰਫ ਕਾਲੂ ਪੁੱਤਰ ਪੁੱਤਰ ਰਮੇਸ਼ਵਰ ਵਾਸੀ ਬੁਰਜ ਮੁਹਾਰ ਥਾਣਾ ਸਦਰ ਅਬੋਹਰ ਖ਼ਿਲਾਫ਼ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। 

ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਪੰਜਾਬੀ ਭਾਸ਼ਾ ਦੇ ਇਕ ਅਨੁਭਵੀ ਪੱਤਰਕਾਰ ਹਨ। ਜੋ ਹਮੇਸ਼ਾ ਜਮੀਨੀ ਸੱਚਾਈਆਂ ਅਤੇ ਲੋਕਾਂ ਦੀ ਆਵਾਜ਼ ਨੂੰ ਮੀਡੀਆ ਰਾਹੀਂ ਉਜਾਗਰ ਕਰਨ ਲਈ ਪ੍ਰਤਿਬੱਧ ਰਹੇ ਹਨ। ਉਨ੍ਹਾਂ ਕੋਲ ਖੇਤਰੀ ਅਤੇ ਰਾਜ ਸਤਰ ਦੀਆਂ ਖ਼ਬਰਾਂ ਵਿੱਚ ਵਰ੍ਹਿਆਂ ਦਾ ਤਜਰਬਾ ਹੈ। ਉਹ ਵਰਤਮਾਨ ਵਿੱਚ ਪੰਜਾਬੀ ਨਿਊਜ਼ ਵਿਭਾਗ ਦੇ ਨਿਊਜ਼ ਐਡੀਟਰ ਅਤੇ ਸਟੇਟ ਹੈੱਡ ਵਜੋਂ ਜੁੜੇ ਹੋਏ ਹਨ।