'ਸਿੰਪਾ ਐਵਾਰਡ 2025' (ਸਿਨੇ ਮੀਡੀਆ ਪੰਜਾਬੀ ਅਵਾਰਡ) ਪੰਜਾਬੀ ਫਿਲਮ ਇੰਡਸਟਰੀ ਵੱਲੋਂ ਧਾਮਾਧਾਰ ਢੰਗ ਨਾਲ ਆਯੋਜਿਤ

Mar 25, 2025 - 22:27
'ਸਿੰਪਾ ਐਵਾਰਡ 2025' (ਸਿਨੇ ਮੀਡੀਆ ਪੰਜਾਬੀ ਅਵਾਰਡ) ਪੰਜਾਬੀ ਫਿਲਮ ਇੰਡਸਟਰੀ ਵੱਲੋਂ ਧਾਮਾਧਾਰ ਢੰਗ ਨਾਲ ਆਯੋਜਿਤ
  • ਓਮਜੀ ਫਿਲਮਜ਼ ਤੋਂ ਬੈਸਟ ਨਿਰਮਾਤਾ ਸੁਵਿਧਾ ਸਾਹਨੀ,ਬੈਸਟ ਨਿਰਦੇਸ਼ਕ ਮਨੀਸ਼ ਭੱਟ,ਬੈਸਟ ਕਹਾਣੀਕਾਰ ਜੱਸੀ ਲੋਖਾ ਤੇ ਬੈਸਟ ਡਾਇਲਾਗ ਲੇਖਕ ਗੁਰਪ੍ਰੀਤ ਰਟੌਲ 'ਸਿੰਪਾ ਐਵਾਰਡ 2025' ਨਾਮ ਸਨਮਾਨਿਤ
  • ਬੀਬੀ ਰਜਨੀ ਲਈ ਬੈਸਟ ਐਕਟਰ ਦਾ ਮਿਲਿਆ ਅਵਾਰਡ " ਯੋਗਰਾਜ ਸਿੰਘ " ਨੂੰ
  • ਸਪੋਟ ਬੁਆਏ ਤੇ ਚੀਫ ਲਾਈਟਮੈਨ ਤੱਕ ਨੂੰ ਕੀਤਾ ਸਨਮਾਨਿਤ
  • ਜੈ ਰੰਧਾਵਾ ਨੂੰ ਮਿਲਿਆ ਤੂਫਾਨ ਜੱਟ " ਐਕਸ਼ਨ "  ਹੀਰੋ ਦਾ ਅਵਾਰਡ 

ਚੰਡੀਗੜ੍ਹ, 24 ਮਾਰਚ : ਪੰਜਾਬੀ ਫਿਲਮ ਇੰਡਸਟਰੀ ਦਾ 'ਸਿੰਪਾ ਐਵਾਰਡ 2025' (ਸਿਨੇ ਮੀਡੀਆ ਪੰਜਾਬੀ ਐਵਾਰਡ)' ਸੀ ਜੀ ਸੀ ਝੰਜੇੜੀ ਕਾਲਜ ਮੁਹਾਲੀ ਵਿਖੇ ਆਯੋਜਿਤ ਕੀਤਾ ਗਿਆ।ਇਸ ਪ੍ਰੋਗਰਾਮ ਵਿਚ ਸਭ ਤੋਂ ਵੱਡਾ ਸਹਿਯੋਗ ਚੇਅਰਮੈਨ ਚੰਡੀਗੜ੍ਹ ਗਰੁੱਪ ਆਫ ਕੌਲਜ ਸ਼੍ਰੀ ਰਸ਼ਪਾਲ ਸਿੰਘ ਧਾਲੀਵਾਲ ਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਰਸ਼ ਧਾਲੀਵਾਲ ਦਾ ਰਿਹਾ ,ਦੱਸ ਦਈਏ ਕਿ ਪੰਜਾਬੀ ਫਿਲਮਾਂ ਦੇ ਡਾਇਰੈਕਟਰ ਕੁਲਵੰਤ ਗਿੱਲ,ਐਨ ਐਸ ਲਹਿਲ  ਅਤੇ ਤੇਜਿੰਦਰ ਕੌਰ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਪੰਜਾਬੀ  ਸਿਨੇਮਾ, ਸੰਗੀਤ ਅਤੇ ਫਿਲਮ ਮੀਡੀਆ ਨੂੰ ਸਮਰਪਿਤ ਵੱਖ ਵੱਖ ਉੱਚ ਸਖਸ਼ੀਅਤਾਂ ਨੂੰ ਐਵਾਰਡ ਦੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ। ਇਸ ਐਵਾਰਡ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬੀ ਫਿਲਮਾਂ ਦੇ ਅਦਾਕਾਰ ਯੋਗਰਾਜ ਸਿੰਘ,ਜੈ ਰੰਧਾਵਾ, ਨਾਮੀ ਨਿਰਮਾਤਾ ਆਸ਼ੂ ਮੁਨੀਸ਼ ਸਾਹਨੀ ਓਮ ਜੀ ਗਰੁੱਪ ਅਤੇ ਗਾਇਕ ਮੁਹੰਮਦ ਸਦੀਕ ਵਲੋਂ ਸਾਂਝੇ ਤੌਰ ਤੇ ਸ਼ਮ੍ਹਾ ਰੌਸ਼ਨ ਕਰਦੇ ਹੋਏ ਕੀਤੀ ਗਈ ਅਤੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਐਵਾਰਡ ਸਮਾਰੋਹਾਂ ਦੀ ਪੰਜਾਬੀ ਫਿਲਮ ਇੰਡਸਟਰੀ ਅਤੇ ਫਿਲਮੀ ਮੀਡੀਆ ਨੂੰ ਬੇਹੱਦ ਜ਼ਰੂਰਤ ਹੈ ਅਤੇ ਅਜਿਹੇ ਐਵਾਰਡ ਕਲਾਕਾਰਾਂ ਅਤੇ ਪੱਤਰਕਾਰਾਂ ਦਾ ਹੌਂਸਲਾ ਬੁਲੰਦ ਕਰਦੇ ਹਨ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਐਵਾਰਡ ਦੀ ਸ਼ਾਨ ਬਣੇ ਜੈ ਰੰਧਾਵਾ ,ਗਾਇਕ ਪੰਮੀ ਬਾਈ, ਅਮਰ ਨੂਰੀ, ਅਮਰਦੀਪ ਸਿੰਘ ਗਿੱਲ, ਅਸ਼ੋਕ ਮਸਤੀ, ਹਰਦੀਪ ਗਿੱਲ, ਅਲਾਪ ਸਿਕੰਦਰ, ਏਕਮ ਚੰਨੋਲੀ,  ਸਾਰੰਗ ਸਿਕੰਦਰ, ਹਰਦੀਪ ਸਿੰਘ (ਹਰਦੀਪ ਫਿਲਮਜ਼), ਗਾਇਕ ਜੈਲੀ, ਰਾਖੀ ਹੁੰਦਲ, ਰਾਜ ਜੁਨੇਜਾ, ਦੀਪ ਸਹਿਗਲ,ਮੁਹੰਮਦ ਸਾਦਿਕ, ਕਵੀ ਸਿੰਘ, ਸਤਿੰਦਰ ਧੜਾਕ, ਤਿਲਕ ਰਾਜ,   ਬਿੱਲ ਸਿੰਘ,ਪੰਜ ਦਰਿਆ ਸੱਭਿਆਚਾਰਕ ਮੰਚ ਤੋਂ ਲੱਖਾ ਸਿੰਘ,ਸੀਜੀਸੀ ਕੌਲਜ ਤੋਂ ਇੰਦਰਪ੍ਰੀਤ ਸਿੰਘ ,ਕੰਵਰਦੀਪ ਸਿੰਘ ,ਮਿਊਜ਼ਿਕ ਡਾਇਰੈਕਟਰ ਕੁਲਜੀਤ, ਅੰਮ੍ਰਿਤਪਾਲ ਬਿੱਲਾ, ਹਰਜੀਤ ਵਾਲੀਆ, ਮਨੀ ਬੋਪਾਰਾਏ, ਸ਼ਵੇਤਾ ਗੋਰਸ਼, ਅਰਸ਼ ਗਿੱਲ, ਟਾਇਗਰ ਅਤੇ ਸਾਹਿਬ ਸਿੰਘ ਆਦਿ ਵਲੋਂ 'ਸਿੰਪਾ ਐਵਾਰਡ 2025' ਦੀ ਸਲ਼ਾਘਾ ਕਰਦਿਆਂ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ ਗਈ।ਇਸ ਐਵਾਰਡ ਸ਼ੋਅ ਮੌਕੇ ਅਦਾਕਾਰ ਜੈ ਰੰਧਾਵਾ, ਧੀਰਜ ਕੁਮਾਰ, ਜਿੰਮੀ ਸ਼ਰਮਾ,ਕਵੀ ਸਿੰਘ,ਦਰਸ਼ਨ ਔਲਖ, ਪ੍ਰੋਡਿਊਸਰ ਸੁਵਿਦਾ ਸ਼ਾਹਨੀ, ਨਿਰਦੇਸ਼ਕ ਸਿਮਰਜੀਤ ਹੁੰਦਲ, ਬਨਿੰਦਰ ਬੰਨੀ, ਕੁੱਲ ਸਿੱਧੂ, ਡੈਵੀ ਸਿੰਘ , ਹਾਰਭੀ ਸੰਘਾ,   ਪਰਮਵੀਰ ਸਿੰਘ,ਕੁਲਜਿੰਦਰ ਸਿੰਘ ਸਿੱਧੂ, ਪਲਵਿੰਦਰ ਧਾਮੀ, ਬੋਬ ਖਹਿਰਾ, ਸਤਵੰਤ ਕੌਰ, ਜਸਵੀਰ ਗਿੱਲ ,ਯੂ ਐਸ ਏ ਦੀ ਅਦਾਕਾਰਾ ਰੇਖਾ ਪ੍ਰਭਾਕਰ,ਐਕਸ਼ਨ ਡਾਇਰੈਕਟਰ ਪੰਮਾ ਢਿਲੋਂ, ਦੇਵਗਨ ਫੈਮਲੀ,ਅਦਾਕਾਰਾ ਕਿਰਨ ਸ਼ੈਰਗਿੱਲ, ਫਿਦਾ ਗਿੱਲ,ਮੁਹੰਦਮ ਨਾਜਿਮ, ਵਰਨਾਜ ਸਟੂਡਿਓ ਤੋਂ ਗੁਰਨਾਜ,ਫਿਲਮ ਕਹਾਣੀਕਾਰ ਜੱਸੀ ਲੋਖਾ,ਅਜੀਤ ਅਖਬਾਰ ਤੋਂ ਅਜਾਇਬ ਸਿੰਘ ਔਜਲਾ,ਸੀਨੀਅਰ ਪੱਤਰਕਾਰ ਕਾਲਾ ਸੈਣੀ, ਪੰਜਾਬੀ ਸਕਰੀਨ ਤੋਂ ਦਲਜੀਤ ਸਿੰਘ ਅਰੋੜਾ, ਪੱਤਰਕਾਰ ਜਿੰਦ ਜਵੰਦਾ,  ਫਿਲਮ ਐਡੀਟਰ ਰੋਹਿਤ ਧੀਮਾਨ, ਡਾਇਲਾਗ ਰਾਈਟਰ ਤੇ ਗੀਤਕਾਰ ਗੁਰਪ੍ਰੀਤ ਰਟੋਲ, ਕਾਸਟਿੰਗ ਡਾਇਰੈਕਟਰ ਰੋਮਾ ਰੇਖੀ, ਸਿਨੇ ਸਾਜ ਪ੍ਰੋਡੰਕਸ਼ਨ ਤੋਂ ਅੰਗਦ ਸਚਦੇਵਾ, ਧਰਮਿੰਦਰ ਸੋਨੂ ਅਤੇ ਗਰੀਬ ਦਾਸ ਆਦਿ ਸਖਸ਼ੀਅਤਾਂ ਨੂੰ ਵੱਖ ਵੱਖ ਕੈਟਾਗਿਰੀ ਅਧੀਨ 'ਸਿੰਪਾ ਐਵਾਰਡ 2025' ਨਾਲ ਨਿਵਾਜਿਆ ਗਿਆ।ਇਸ ਮੌਕੇ ਹਾਜ਼ਰੀਨ  ਕਲਾਕਾਰਾਂ ਅਤੇ ਭੰਗੜਾ ਗਰੁੱਪ ਦੇ ਨੌਜਵਾਨਾਂ ਅਤੇ ਮੁਟਿਆਰਾਂ ਦੀ ਲਾਈਵ ਪੇਸ਼ਕਾਰੀ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਵਰੂਨ ਨੇ ਬਾਖੂਬੀ ਨਿਭਾਈ। ਇਸ ਮੌਕੇ 'ਸਿੰਪਾ ਐਵਾਰਡ 2025' ਦੇ ਫਾਊਂਡਰ ਕੁਲਵੰਤ ਗਿੱਲ,ਐਨ ਐਸ ਲਹਿਲ  ਅਤੇ ਤੇਜਿੰਦਰ ਕੌਰ ਨੇ ਦੱਸਿਆ ਕਿ ਇਸ ਐਵਾਰਡ ਸ਼ੋਅ ਦਾ ਮਕਸਦ ਪੰਜਾਬੀ ਸਿਨੇਮਾ ਤੇ ਮੀਡੀਆ ਖੇਤਰ ਨਾਲ ਜੁੜੇ ਪੱਤਰਕਾਰਾਂ ਨੂੰ  ਐਵਾਰਡ ਦੇ ਰੂਪ ਵਿੱਚ ਸਨਮਾਨਿਤ ਕਰਦਿਆਂ ਉਨ੍ਹਾਂ ਦਾ ਹੌਂਸਲਾ ਅਫਜ਼ਾਈ ਕਰਨਾ ਹੈ।ਇਸ ਮੌਕੇ ਉੱਘੀ ਸਮਾਜ ਸੇਵੀ ਤੇ ਪ੍ਰੋਗਰਾਮ ਦੀ ਸਰਪ੍ਰਸੱਤ ਸ਼੍ਰੀਮਤੀ ਜਗਜੀਤ ਕੌਰ ਕਾਹਲੋਂ, ਪੱਤਰਕਾਰ ਤਿਲਕ ਰਾਜ,ਓਮਕਾਰ ਸਿੰਘ ਸਿੱਧੂ,ਰਵਿੰਦਰ ਸਿੰਘ,ਕੌਮਲ ਮਿੱਤਲ  ਨਿਰਮਾਤਾ ਤੇ ਸਿੰਪਾ ਦੇ ਪ੍ਰੋਗਰਾਮਿੰਗ ਮੁੱਖੀ ਪ੍ਰਦੀਪ ਢੱਲ,ਆਰ.ਪੀ ਸਿੰਘ,ਕਰਨੈਲ ਸਿੰਘ,ਦਵਿੰਦਰ ਸਿੰਘ ਚੌਹਾਨ,ਸਿਮਰਪ੍ਰੀਤ ਕੌਰ,ਸਰਬਜੀਤ ਸਿੰਘ ਗਿੱਲ,ਨਿਰਮਾਤਾ ਦਲੀਪ ਸ਼ਾਹ,ਜਸ਼ਨ ਗਿੱਲ,ਸੈਂਡੀ ਜੁਨੇਜਾ,ਮਨਪ੍ਰੀਤ ਔਲਖ,ਹਰਪ੍ਰੀਤ ਸਿੰਘ,ਕੁਲਦੀਪ ਸਿੰਘ,ਗਾਇਕ ਬੌਬੀ ਬਾਜਵਾ,ਰਮਨਦੀਪ ਸਿੰਘ,ਬਿੰਦਰ,ਗੁਰਪ੍ਰੀਤ ਸਿੰਘ,ਜਸਪ੍ਰੀਤ ਸਿੰਘ,ਸ਼ਾਈਨ ਸੰਦੀਪ, ਪ੍ਰਾਗ,ਸਰਬਜੀਤ ਸੋਢੀ,ਤਰਨਜੀਤ ਸਿੰਘ,ਸਿਮਰਨ ਹੰਸ ,ਆਰ ਬੀ ਜੇ ਚੌਹਾਨ ਆਦਿ  ਵੀ ਮੌਜੂਦ ਰਹੇ।ਪ੍ਰੋਗਰਾਮ ਦੇ ਵਿੱਚ ਅਰਸ਼ਦ ਅਲੀ ਇੰਟਰਨੈਸ਼ਨਲ ਭੰਗੜਾ ਕੋਚ ਅਪਣੀ ਟੀਮ ਨਾਲ ਹਾਜ਼ਿਰ ਹੋਏ ,ਇਸ ਖਾਸ ਮੌਕੇ ਤੇ ਸਿੰਪਾ ਦੇ ਮੈਂਬਰ ਸੀਨੀਅਰ ਪੱਤਰਕਾਰ ਅਜਾਇਬ ਔਜਲਾ,ਰਾਜਿੰਦਰ ਦੱਤ,ਜ਼ੀਅ ਪੰਜਾਬੀ ਪੰਜਾਬ ਹਰਿਆਣਾ-ਹਿਮਾਚਲ ਤੋਂ ਲਖਵਿੰਦਰ ਸਿੰਘ,ਸਮਰ ਨਿਊਜ ਤੋਂ ਰਵਿੰਦਰ ਸਿੰਘ ,ਲਿਵਇੰਗ ਇੰਡੀਆ ਤੋਂ ਕੁਲਦੀਪ ਸਚਦੇਵਾ,ਅਰਬਨ ਮਿਲਾਂਗੇ ਤੋਂ ਨੇਹਾ ਬਰਾਸਬਾਲ,ਬਿੱਗ ਐਫ ਐਮ ਤੋਂ ਜਤਿਨ ਜੀ,ਡੇਲੀ ਪੋਸਟ ਤੋਂ ਅਭੀਸ਼ੇਕ ਤੇ ਸੰਦੀਪ ,ਚੰਡੀਗੜ੍ਹ ਦਿਨਵਰ ਤੋਂ ਸੰਜੀਵ…

ਸ਼ਿਵਮ ਮਦਾਨ ਸ਼ਿਵਮ ਮਦਾਨ "ਪਬਲਿਕ ਬਾਈਟਸ" ਦੇ ਸੰਸਥਾਪਕ ਅਤੇ ਸੰਪਾਦਕ ਹਨ। ਉਹ ਨਿਸਪੱਖ ਅਤੇ ਪ੍ਰਭਾਵਸ਼ਾਲੀ ਪੱਤਰਕਾਰਤਾ ਵਲ ਅੰਗੀਕਾਰ ਕਰਦੇ ਹੋਏ, ਲੋਕਾਂ ਦੀ ਆਵਾਜ਼ ਬੁਲੰਦ ਕਰਨ ਅਤੇ ਮਹੱਤਵਪੂਰਨ ਖ਼ਬਰਾਂ ਪਹੁੰਚਾਉਣ ਲਈ ਸਮਰਪਿਤ ਹਨ। ਉਨ੍ਹਾਂ ਦਾ ਉਦੇਸ਼ ਯਥਾਰਥਪੂਰਨ ਅਤੇ ਭਰੋਸੇਯੋਗ ਜਾਣਕਾਰੀ ਪ੍ਰਦਾਨ ਕਰਨਾ ਹੈ।