ਸਾਬੂਆਣਾ ਡੇਰੇ ਵਿੱਚ ਪਹੁੰਚ ਖੁਸ਼ਬੂ ਸਾਵਣਸੁਖਾ ਸਵਨਾ ਨੇ ਸੰਤਾ ਦਾ ਲਿਆ ਆਸ਼ੀਰਵਾਦ, ਆਪਦੇ ਆਪ ਨੁੰ ਦੱਸਿਆ ਖੁਸ਼ਨਸੀਬ

Jun 23, 2025 - 21:57
Jun 23, 2025 - 21:58
ਸਾਬੂਆਣਾ ਡੇਰੇ ਵਿੱਚ ਪਹੁੰਚ ਖੁਸ਼ਬੂ ਸਾਵਣਸੁਖਾ ਸਵਨਾ ਨੇ ਸੰਤਾ ਦਾ ਲਿਆ ਆਸ਼ੀਰਵਾਦ, ਆਪਦੇ ਆਪ ਨੁੰ ਦੱਸਿਆ ਖੁਸ਼ਨਸੀਬ

ਸੰਤ ਮਹਾਤਮਾ ਦੀ ਸੰਗਤ ਵਿਚ ਰਹਿ ਕੇ ਮਨ ਨੂੰ ਮਿਲਦੀ ਹੈ ਸ਼ਾਂਤੀ ਤੇ ਧਰਮ ਨਾਲ ਜੁੜੇ ਰਹਿਣ ਦਾ ਅਵਸਰ-ਖੁਸ਼ਬੂ ਸਾਵਨਸੁਖਾ

ਫਾਜ਼ਿਲਕਾ 23 ਜੂਨ : ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮਪਤਨੀ ਖੁਸ਼ਬੂ ਸਾਵਣਸੁਖਾ ਸਵਨਾ ਨੇ ਸਾਬੂਆਣਾ ਡੇਰੇ ਵਿੱਚ ਪਹੁੰਚ  ਸੰਤਾ ਦਾ ਆਸ਼ੀਰਵਾਦ ਲਿਆ ਤੇ ਆਪਦੇ ਆਪ ਨੁੰ ਖੁਸ਼ਨਸੀਬ ਵੀ ਦੱਸਿਆ। ਉਨ੍ਹਾਂ ਕਿਹਾ ਕਿ ਡੇਰੇ ਵਿਖੇ ਭੰਡਾਰੇ ਦਾ ਦਿਨ ਸੀ ਤੇ ਉਹ ਇਸ ਭਾਗਾਂ ਵਾਲੇ ਦਿਨ ਸੰਤਾਂ ਦਾ ਅਸ਼ੀਰਵਾਦ ਲੈਣ ਪਹੁੰਚੇ।
ਸੰਤ ਬਾਬਾ ਭੈਰਵ ਨਾਥ ਤੇ ਹੋਰਨਾਂ ਸੰਤ ਜੋ ਕਿ ਪਿਛਲੇ 11 ਦਿਨਾਂ ਤੋਂ ਸਮਾਧੀ *ਤੇ ਬੈਠੇ ਸਨ। ਉਨ੍ਹਾਂ ਕਿਹਾ ਕਿ ਸੰਤਾਂ ਦੀ ਸੰਗਤ ਵਿਚ ਰਹਿ ਕੇ ਜਿਥੇ ਮਨ ਨੂੰ ਸ਼ਾਂਤੀ ਮਿਲਦੀ ਹੈ ਉਥੇ ਧਰਮ ਨਾਲ ਜੁੜੇ ਰਹਿਣ ਦਾ ਅਵਸਰ ਵੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸੰਤਾਂ ਦੇ ਗਿਆਨ ਤੋਂ ਪ੍ਰੇਰਿਤ ਹੋ ਕੇ ਉਹ ਆਪਣੇ ਆਪ ਨੂੰ ਸਕਾਰਾਤਮਕ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਸੰਤਾਂ ਦੇ ਸ਼ਬਦਾਂ, ਵਚਨਾਂ ਤੇ ਗਿਆਨ ਸਦਕਾ ਚੰਗੇ ਸੰਸਕਾਰਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਨੌਜਵਾਨ ਵੀ ਸਹੀ ਰਾਹੇ ਪੈਦੇ ਹਨ।

ਉਨ੍ਹਾਂ ਨੌਜਵਾਨਾਂ ਨੁੰ ਅਪੀਲ ਕੀਤੀ ਕਿ ਉਹ ਵੀ ਨ਼ਸ਼ਿਆਂ ਜਿਹੀਆਂ ਮਾੜੀਆਂ ਕੁਰੀਤੀਆਂ ਤੋਂ ਦੂਰ ਰਹਿ ਕੇ ਸਕਾਰਾਤਮਕ ਗਤੀਵਿਧੀਆਂ ਨਾਲ ਜੁੜਨ ਤੇ ਸਹੀ ਦਿਸ਼ਾ ਵੱਲ ਆਪਣੀ ਐਨਰਜੀ ਨੂੰ ਲਗਾਉਣ। ਇਸ ਮੌਕੇ ਸੰਦੀਪ ਚਲਾਣਾ, ਬਿਟੂ ਸੇਤੀਆ, ਸੁਰਜ ਸੇਤੀਆ, ਅਲਕਾ ਜੁਨੇਜਾ,ਸੋਮਾ ਰਾਣੀ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।

ਸ਼ਿਵਮ ਮਦਾਨ ਸ਼ਿਵਮ ਮਦਾਨ "ਪਬਲਿਕ ਬਾਈਟਸ" ਦੇ ਸੰਸਥਾਪਕ ਅਤੇ ਸੰਪਾਦਕ ਹਨ। ਉਹ ਨਿਸਪੱਖ ਅਤੇ ਪ੍ਰਭਾਵਸ਼ਾਲੀ ਪੱਤਰਕਾਰਤਾ ਵਲ ਅੰਗੀਕਾਰ ਕਰਦੇ ਹੋਏ, ਲੋਕਾਂ ਦੀ ਆਵਾਜ਼ ਬੁਲੰਦ ਕਰਨ ਅਤੇ ਮਹੱਤਵਪੂਰਨ ਖ਼ਬਰਾਂ ਪਹੁੰਚਾਉਣ ਲਈ ਸਮਰਪਿਤ ਹਨ। ਉਨ੍ਹਾਂ ਦਾ ਉਦੇਸ਼ ਯਥਾਰਥਪੂਰਨ ਅਤੇ ਭਰੋਸੇਯੋਗ ਜਾਣਕਾਰੀ ਪ੍ਰਦਾਨ ਕਰਨਾ ਹੈ।