ਦਸਵੀਂ ਦੇ ਨਤੀਜਿਆ ਵਿੱਚੋ ਸਕੂਲ ਆਫ਼ ਐਮੀਨਾਂਸ ਫਾਜ਼ਿਲਕਾ ਦੇ ਸਮੀਰ ਸੋਲੰਕੀ ਨੇ ਪ੍ਰਾਪਤ ਕੀਤੇ 95.89 ਫੀਸਦੀ ਅੰਕ

May 17, 2025 - 22:07
ਦਸਵੀਂ ਦੇ ਨਤੀਜਿਆ ਵਿੱਚੋ ਸਕੂਲ ਆਫ਼ ਐਮੀਨਾਂਸ ਫਾਜ਼ਿਲਕਾ ਦੇ ਸਮੀਰ ਸੋਲੰਕੀ ਨੇ  ਪ੍ਰਾਪਤ ਕੀਤੇ 95.89 ਫੀਸਦੀ ਅੰਕ

ਪਰਿਵਾਰ ਵਿਚ ਖੁਸ਼ੀ ਦੀ ਲਹਿਰ, ਫਾਜ਼ਿਲਕਾ ਦਾ ਨਾਮ ਕੀਤਾ ਰੋਸ਼ਨ
ਫਾਜ਼ਿਲਕਾ 17 ਮਈ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਣੇ ਗਏ ਦਸਵੀਂ ਦੇ ਨਤੀਜਿਆ ਵਿੱਚੋ ਸਕੂਲ ਆਫ਼ ਐਮੀਨਾਂਸ ਫਾਜ਼ਿਲਕਾ ਦੇ ਸਮੀਰ ਸੋਲੰਕੀ ਨੇ 95.89 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦੇ ਨਾਲ ਨਾਲ ਮਾਪਿਆਂ ਅਤੇ ਫਾਜ਼ਿਲਕਾ ਦਾ ਨਾਮ ਰੋਸ਼ਨ ਕੀਤਾ ਹੈ|
 ਪਿਤਾ ਵੇਦ ਪ੍ਰਕਾਸ਼ ਅਤੇ ਮਾਤਾ ਮਮਤਾ ਰਾਣੀ ਨੇ ਪੁੱਤਰ ਸਮੀਰ ਸੋਲੰਕੀ ਦੀ ਇਸ ਪ੍ਰਾਪਤੀ ਤੇ ਕਾਫੀ ਮਾਣ ਮਹਿਸੂਸ ਕਰ ਰਹੇ ਹਨ | ਮਾਪਿਆਂ ਦਾ ਕਹਿਣਾ ਹੈ ਕਿ ਸਾਰੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ | ਉਨ੍ਹਾਂ ਸਮੀਰ ਸੋਲੰਕੀ ਦੇ ਉੱਜਵਲ ਭਵਿੱਖ ਦੀ ਪ੍ਰਮਾਤਮਾ ਅਗੇ ਅਰਦਾਸ ਕੀਤੀ|

ਸ਼ਿਵਮ ਮਦਾਨ ਸ਼ਿਵਮ ਮਦਾਨ "ਪਬਲਿਕ ਬਾਈਟਸ" ਦੇ ਸੰਸਥਾਪਕ ਅਤੇ ਸੰਪਾਦਕ ਹਨ। ਉਹ ਨਿਸਪੱਖ ਅਤੇ ਪ੍ਰਭਾਵਸ਼ਾਲੀ ਪੱਤਰਕਾਰਤਾ ਵਲ ਅੰਗੀਕਾਰ ਕਰਦੇ ਹੋਏ, ਲੋਕਾਂ ਦੀ ਆਵਾਜ਼ ਬੁਲੰਦ ਕਰਨ ਅਤੇ ਮਹੱਤਵਪੂਰਨ ਖ਼ਬਰਾਂ ਪਹੁੰਚਾਉਣ ਲਈ ਸਮਰਪਿਤ ਹਨ। ਉਨ੍ਹਾਂ ਦਾ ਉਦੇਸ਼ ਯਥਾਰਥਪੂਰਨ ਅਤੇ ਭਰੋਸੇਯੋਗ ਜਾਣਕਾਰੀ ਪ੍ਰਦਾਨ ਕਰਨਾ ਹੈ।