ਸਰਕਾਰੀ ਕਾਲਜ ਸੁਖਚੈਨ ਵਿਖੇ ਸਲਾਨਾ ਅਥਲੈਟਿਕਸ ਸਮਾਰੋਹ ਕਰਵਾਇਆ

Mar 20, 2025 - 22:32
ਸਰਕਾਰੀ ਕਾਲਜ ਸੁਖਚੈਨ ਵਿਖੇ ਸਲਾਨਾ ਅਥਲੈਟਿਕਸ ਸਮਾਰੋਹ ਕਰਵਾਇਆ

ਫਾਜ਼ਿਲਕਾ, 20 ਮਾਰਚ : ਸਰਕਾਰੀ ਕਾਲਜ ਸੁਖਚੈਨ ਵਿਖੇ ਸਲਾਨਾ ਅਥਲੈਟਿਕਸ ਸਮਾਰੋਹ ਕਰਵਾਇਆ ਗਿਆ! ਇਸ ਵਿੱਚ 100 ਮੀਟਰ ਲੜਕੇ ਲੜਕੀਆਂ ,200 ਮੀਟਰ ਲੜਕੇ ਲੜਕੀਆਂ ,400 ਮੀਟਰ ਲੜਕੇ ਅਤੇ ਲੜਕੀਆਂ ,800 ਮੀਟਰ ਲੜਕੀਆਂ 1500 ਮੀਟਰ ਲੜਕੇਗੋਲਾ ਸੁੱਟਣਾ ,ਲੰਬੀ ਛਾਲ ਅਤੇ ਤੀਰੀ ਸਾਲ ਦੇ ਮੁਕਾਬਲੇ ਕਰਵਾਏ ਗਏ ਅੰਤ ਵਿੱਚ ਵਿਦਿਆਰਥੀਆਂ ਵੱਲੋਂ ਰੱਸਾ ਕਸੀ ਦੇ ਮੁਕਾਬਲੇ ਵੀ ਕੀਤੇ ਗਏ! ਇਸ ਐਥਲੈਟਿਕ ਸਮਾਰੋਹ ਵਿੱਚ ਬੈਸਟ ਅਥਲੀਟ ਲੜਕਿਆਂ ਵਿੱਚੋਂ ਰਣਦੀਪ ਸਿੰਘ ਬੀਏ ਭਾਗ ਦੂਜਾ ਅਤੇ ਲੜਕੀਆਂ ਵਿੱਚੋਂ ਆਸ਼ਿਕਾ ਬੀਏ ਭਾਗ ਪਹਿਲਾ ਤੇ ਪਾਇਲ ਬਿਸ਼ਨੋਈ ਵੀ ਇਹ ਭਾਗ ਦੂਜਾ ਦੀ ਵਿਦਿਆਰਥਨ ਚੁਣੀ ਗਈ !ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਗਿਆ

ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਪ੍ਰਿੰਸੀਪਲ ਰਿਟਾਇਰਡ ਡਾਕਟਰ ਸੁਰਜੀਤ ਸਿੰਘ ਅਤੇ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਡਾਕਟਰ ਰਜਿੰਦਰ ਸਿੰਘ ਸੇਖੋ, ਅਨੰਤ ਗੁਦਾਰਾ, ਅਜੇ ਪਾਲ ਬਿਸ਼ਨੋਈ, ਪ੍ਰੋਫੈਸਰ ਗੁਰਦੀਪ ਸਿੰਘ ਅਬੋਹਰ ਨੇ ਸ਼ਿਰਕਤ ਕੀਤੀ ਪ੍ਰਿੰਸੀਪਲ ਰਜੇਸ਼ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਮਹਿਮਾਨਾਂ ਦਾ ਧੰਨਵਾਦ ਕੀਤਾ ਕਾਲਜ ਦੇ ਇੰਚਾਰਜ ਡਾਕਟਰ ਹਰਜੀਤ ਸਿੰਘ ਗਿੱਲ ਨੇ ਆਪਣੇ ਸਮੂਹ ਸਟਾਫ ਦੇ ਸਹਿਯੋਗ ਨਾਲ ਅਥਲੈਟਿਕ ਸਮਾਰੋਹ ਦਾ ਕੰਮ ਬੜੀ ਮਿਹਨਤ ਨਾਲ ਸਫਲਤਾ ਪੂਰਵਕ ਨਿਭਾਇਆ

ਇਸ ਸਮਾਰੋਹ ਵਿੱਚ ਪ੍ਰੋਫੈਸਰ ਪੁਨੀਤ ਕਰਵਲ, ਪ੍ਰੋਫੈਸਰ ਨਵੀਨ, ਪ੍ਰੋਫੈਸਰ ਈਸ਼ਵਰ ਸਿੰਘ, ਪ੍ਰੋਫ਼ੈਸਰ ਰੇਨੂ ਬਾਲਾ, ਪ੍ਰੋਫੈਸਰ ਰਮੇਸ਼ ਰੰਗੀਲਾ, ਪ੍ਰੋਫੈਸਰ ਟਵਿੰਕਲ, ਨਾਲ ਰਾਹੁਲ ਕੁਮਾਰ, ਸੰਦੀਪ ਕੁਮਾਰ ਆਦਿ ਨੇ ਪੂਰੇ ਸਹਿਯੋਗ ਨਾਲ ਨਿਭਾਇਆ ਇਸ ਮੀਟ ਦੇ ਆਖਰ ਵਿੱਚ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਨਾਲ ਕਾਲਜ ਦੇ ਮਾਹੌਲ ਨੂੰ ਰੰਗੀਨ ਬਣਾਇਆ ਗਿਆ ਇਸ ਦੌਰਾਨ ਡਾਕਟਰ ਸੁਰਜੀਤ ਸਿੰਘ ਵੱਲੋਂ ਸਾਰੇ ਵਿਦਿਆਰਥੀਆਂ  ਲਈ ਰਿਫਰੈਸ਼ਮੈਂਟ ਦਾ ਰੇਜਮੈਂਟ ਕੀਤਾ ਗਿਆ ਇਸ ਤੋਂ ਇਲਾਵਾ  ਅਨੰਤ ਗੁਦਾਰਾ ਨੇ ਵਿਦਿਆਰਥੀਆਂ ਲਈ ਖੇਡਾਂ ਦੇ ਸਮਾਨ ਲਈ 21 ਹਜਾਰ ਦੇਣ ਦਾ ਐਲਾਨ ਕੀਤਾ ਅਤੇ ਅਜੇ ਪਾਲਿਸ਼ ਨੇ 21 ਹਜ਼ਾਰ ਦਾ ਵਿਸ਼ੇਸ਼ ਯੋਗਦਾਨ ਦਿੱਤਾ।

 

ਪ੍ਰਿੰਸੀਪਲ ਸਾਹਿਬ ਵੱਲੋਂ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਹੋਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਸਮਾਜਿਕ ਬੁਰਾਈਆਂ ਜਿਵੇਂ ਨਸ਼ਾ ਗੁੰਡਾਗਰਦੀ ਆਦਿ ਨੂੰ ਛੱਡ ਕੇ ਖੇਡਾਂ ਸੱਭਿਆਚਾਰ ਗਤੀਵਿਧੀਆਂ ਆਦ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ ਜੋ ਕਿ ਰੰਗਲੇ ਪੰਜਾਬ ਦੀ ਲੋੜ ਹੈ